You’ve been signed up!
You can help Team Nenshi reach more Albertans with a contribution of as little as $5. Any amount you can afford would be gratefully accepted.
Would you like to make a contribution?
ਰੇਚਲ ਨੋਟਲੀ ਦਾ ਧਿਆਨ ਇਸ ਗੱਲ ਤੇ ਕੇਂਦਰਤ ਹੈ ਕਿ ਇਸ ਸਮੇਂ ਤੁਹਾਨੂੰ ਅਤੇ ਤੁਹਾਡੇ ਪ੍ਰੀਵਾਰ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਹੈ ।
ਰੇਚਲ ਨੋਟਲੀ ਨੇ ਆਪਣੇ ਆਪ ਨੂੰ ਅਲਬਰਟਾ ਵਾਸੀਆਂ ਦਾ ਜੀਵਨ ਬਿਹਤਰ ਬਣਾਉਣ ਲਈ ਸਮਰਪਿਤ ਕੀਤਾ ਹੋਇਆ ਹੈ।ਉਹ ਹਮੇਸ਼ਾ ਅਲਬਰਟਾ ਦੇ ਪ੍ਰੀਵਾਰਾਂ ਅਤੇ ਭਾਈਚਾਰਿਆਂ ਨੂੰ ਪਹਿਲ ਦਿੰਦੇ ਨੇ ।
ਰੇਚਲ ਨੋਟਲੀ ਮਈ 2015 ਵਿੱਚ ਅਲਬਰਟਾ ਦੇ ਪ੍ਰੀਮੀਅਰ ਬਣੇ ਸਨ , ਜਿਸ ਸਮੇਂ ਉਨ੍ਹਾਂ ਨੇ ਸੂਬੇ ਵਿੱਚ ਪਹਿਲੀ ਐਨ ਡੀ ਪੀ ਦੀ ਸਰਕਾਰ ਬਣਾਈ ਸੀ । ਉਹ ਸੂਬੇ ਦੇ ਸਿਹਤ ਸੰਭਾਲ਼ ਪ੍ਰਬੰਧ ਦੀ ਸੁਰੱਖਿਆ ਅਤੇ ਸੁਧਾਰ , ਅਲਬਰਟਾ ਵਾਸੀਆਂ ਲਈ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਅਤੇ ਪ੍ਰੀਵਾਰਾਂ ਲਈ ਜੀਵਨ ਹੋਰ ਕਿਫ਼ਾਇਤੀ ਬਣਾਉਣ ਵਿੱਚ ਮੱਦਦ ਕਰਨ ਲਈ ਵਚਨਬੱਧ ਹਨ ।
ਰੇਚਲ ਦਾ ਮੰਨਣਾ ਹੈ ਕਿ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਅਤੇ ਇਸੇ ਲਈ ਉਹ ਤੁਹਾਡੇ ਵਾਸਤੇ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ । ਰੇਚਲ ਨੋਟਲੀ ਅਲਬਰਟਾ ਸੂਬੇ ਦੇ ਫੇਅਰਵਿਊ ਕਸਬੇ ਦੇ ਜੰਮ-ਪਲ ਹਨ ।
ਰੇਚਲ ਨੋਟਲੀ ਤੇ ਉਨ੍ਹਾਂ ਦੀ ਟੀਮ ਨੇ ਸੂਬੇ ਦੇ ਭਵਿੱਖ ਲਈ ਇੱਕ ਅਜਿਹਾ ਨਿਸ਼ਾਨਾ ਤਹਿ ਕੀਤਾ ਹੈ ਜਿਹੜਾ ਸਮੂਹ ਅਲਬਰਟਾ ਵਾਸੀਆਂ ਲਈ ਹੈ ਨਾਂ ਕਿ ਕੁਝ ਗਿਣੇ ਮਿਥੇ ਲੋਕਾਂ ਲਈ ।ਇਸ ਨਿਸ਼ਾਨੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਤੇ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕੇਗਾ ।ਸੂਬੇ ਦੇ ਬਿਹਤਰ ਭਵਿੱਖ ਲਈ ਅਰੰਭੀ ਗਈ ਸਾਡੀ ਮੁਹਿੰਮ ਵਿੱਚ ਤੁਸੀਂ ਵੀ ਸ਼ਾਮਲ ਹੋਵੋ ।